ਪਟਿਆਲਾ: 21 ਅਕਤੂਬਰ, 2014

ਸੇਠ ਮੁਲਤਾਨੀ ਮੱਲ ਮੋਦੀ ਦੇ 139ਵੇਂ ਜਨਮ ਦਿਹਾੜੇ ਨਾਲ ਸੰਬੰਧਤ ਮੋਦੀ ਜੈਅੰਤੀ ਸਮਾਗਮ ਦੇ ਮੌਕੇ ਤੇ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਵਿਚ ਇੱਕ ਲੇਖ-ਲਿਖਣ ਮੁਕਾਬਲਾ, ਖੂਨਦਾਨ ਕੈਂਪ ਅਤੇ ਹਵਨ ਯੱਗ ਆਯੋਜਿਤ ਕੀਤੇ ਗਏ।
ਲੇਖ ਲਿਖਣ ਮੁਕਾਬਲੇ ਵਿਚ ਪੰਜਾਬੀ ਵਿਚ ਪਹਿਲਾ ਸਥਾਨ ਬੀ.ਐਸ.ਸੀ.-2 ਦੀ ਸੋਨੀਆ ਰਾਣੀ, ਦੂਜਾ ਸਥਾਨ ਬੀ.ਏ.-2 ਦੇ ਗੁਰਪ੍ਰੀਤ ਸਿੰਘ ਤੇ ਤੀਜਾ ਸਥਾਨ ਬੀ.ਐਸ.ਸੀ.-2 ਦੀ ਸਿਮਰਪ੍ਰੀਤ ਕੌਰ ਨੇ ਹਾਸਲ ਕੀਤਾ।
ਹਿੰਦੀ ਦੇ ਮੁਕਾਬਲੇ ਵਿਚ ਬੀ.ਬੀ.ਏ.-2 ਦੀ ਟਵਿੰਕਲ ਧਵਨ ਨੇ ਪਹਿਲਾ ਸਥਾਨ, ਬੀ.ਸੀ.ਏ.-3 ਦੀ ਕੀਰਤੀ ਬਾਂਸਲ ਨੇ ਦੂਜਾ ਅਤੇ ਬੀ.ਏ.-3 ਦੇ ਵਿਕਾਸ ਗੁਪਤਾ ਨੇ ਤੀਜਾ ਸਥਾਨ ਹਾਸਲ ਕੀਤਾ।
ਅੰਗਰੇਜ਼ੀ ਲੇਖ ਲਿਖਣ ਵਿਚ ਬੀ.ਏ.-2 ਦਾ ਤਨੁਜ ਲਾਂਬਾ, ਬੀ.ਕਾਮ.-1 ਦੀ ਜੂਹੀ ਗੋਇਲ ਅਤੇ ਬੀ.ਏ.-1 ਦੀ ਅਨੂਪ੍ਰੀਤ ਕੌਰ ਨੇ ਕਮ੍ਰਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ। ਇਸ ਮੁਕਾਬਲੇ ਲਈ “ਵਿਸ਼ਵੀਕਰਨ ਤੇ ਇਸਦਾ ਪੰਜਾਬੀ ਸਭਿਆਚਾਰ ਉਤੇ ਪ੍ਰਭਾਵ“ “ਸਿਹਤਮੰਦ ਸਮਾਜ ਦੀ ਉਸਾਰੀ ਵਿਚ ਖੇਡਾਂ ਦਾ ਯੋਗਦਾਨ“ ਅਤੇ “ਅੰਤਰਰਾਸ਼ਟਰੀ ਪੱਧਰ ਤੇ ਤੇਜ਼ੀ ਨਾਲ ਉਂਭਰ ਰਹੇ ਆਰਥਿਕ-ਰਾਜਨੀਤਕ ਰੁਝਾਨ ਅਤੇ ਭਾਰਤ“ ਵਿਸ਼ੇ ਰੱਖੇ ਗਏ ਸਨ। ਕਾਲਜ ਦੇ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਨੇ ਜੇਤੂ ਵਿਦਿਆਰਥੀਆਂ ਨੂੰ ਮੁਕਾਬਰਕਬਾਦ ਦਿੰਦਿਆਂ ਕਿਹਾ ਕਿ ਲੇਖ ਲਿਖਣਾ ਇੱਕ ਅਜਿਹੀ ਬੌਧਿਕ ਅਤੇ ਕਲਾਤਮਕ ਸਰਗਰਮੀ ਹੈ ਜਿਹੜੀ ਵਿਦਿਆਰਥੀਆਂ ਅੰਦਰ ਸਿਰਜਨਾਤਮਕ ਰੁਚੀ ਅਤੇ ਭਾਸ਼ਾਈ ਸਮਰੱਥਾ ਪੈਦਾ ਕਰਕੇ ਸ਼ਖ਼ਸੀਅਤ ਉਸਾਰੀ ਵਿਚ ਅਹਿਮ ਰੋਲ ਅਦਾ ਕਰਦੀ ਹੈ।
ਇਸ ਅਵਸਰ ਤੇ ਰਾਜਿੰਦਰਾ ਹਸਪਤਾਲ ਦੇ ਬਲੱਡ ਬੈਂਕ ਦੀ ਮੰਗ ਤੇ ਕਾਲਜ ਵਿਚ ਸੈਸ਼ਨ ਦਾ ਦੂਜਾ ਖੂਨਦਾਨ ਕੈਂਪ ਵੀ ਲਗਾਇਆ ਗਿਆ ਜਿਸ ਵਿਚ ਐਨ.ਐਸ.ਐਸ. ਵਲੰਟੀਅਰਾਂ ਨੇ ਖੂਨਦਾਨ ਕੀਤਾ। ਇਸ ਮੌਕੇ ਪ੍ਰੋਗਰਾਮ ਅਫ਼ਸਰ ਡਾ. ਰਾਜੀਵ ਸ਼ਰਮਾ, ਪ੍ਰੋ. ਜਗਦੀਪ ਕੌਰ ਅਤੇ ਪ੍ਰੋ. ਹਰਮੋਹਨ ਸ਼ਰਮਾ ਹਾਜ਼ਰ ਸਨ।
ਅੱਜ ਕਾਲਜ ਵਿਚ ਹਵਨ ਯੱਗ ਕਰਵਾਇਆ ਗਿਆ ਜਿਸ ਵਿਚ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ, ਕਾਲਜ ਦੀ ਪ੍ਰਬੰਧਕ ਕਮੇਟੀ ਦੇ ਮੈਂਬਰ ਕਰਨਲ (ਸੇਵਾ ਮੁਕਤ) ਕਰਮਿੰਦਰ ਸਿੰਘ, ਸਾਬਕਾ ਪ੍ਰਿੰਸੀਪਲ ਸ੍ਰੀ ਸੁਰਿੰਦਰ ਲਾਲ, ਸ੍ਰੀ ਓ.ਪੀ. ਧੀਮਨ, ਸ੍ਰੀ ਐਸ.ਬੀ.ਮੰਗਲਾ, ਸੇਵਾ ਮੁਕਤ ਅਧਿਆਪਕ, ਸਮੂਹ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ।
ਪ੍ਰਿੰਸੀਪਲ